ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਹਾਂਜੀਪੋਰਾ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਇਕ ਅਤਿਵਾਦੀ ਮਾਰਿਆ ਗਿਆ ਜਦਕਿ ਦੂਜੇ ਨੇ ਏਕੇ-56 ਰਾਈਫਲ ਸਮੇਤ ਆਤਮ ਸਮਰਪਣ ਕਰ ਦਿੱਤਾ। ਲਸ਼ਕਰ-ਏ-ਤੋਇਬਾ ਦੇ ਦੂਜੇ ਅਤਿਵਾਦੀ ਨੇ ਮੁਕਾਬਲੇ ਦੌਰਾਨ ਆਤਮ ਸਮਰਪਣ ਕੀਤਾ। ਜਵਾਨਾਂ ਦੀ ਘੇਰਾਬੰਦੀ ਮਗਰੋਂ ਮੁਕਾਬਲਾ ਹੋਇਆ ਸੀ। -ਆਈਏਐਨਐਸ