ਨਵੀਂ ਦਿੱਲੀ, 9 ਨਵੰਬਰ
ਸੀਨੀਅਰ ਆਈਪੀਐਸ ਅਧਿਕਾਰੀ ਸ਼ੀਲ ਵਰਧਨ ਸਿੰਘ ਅਤੇ ਅਤੁਲ ਕਰਵਲ ਨੂੰ ਮੰਗਲਵਾਰ ਨੂੰ ਕ੍ਰਮਵਾਰ ਸੀਆਈਐਸਐਫ ਅਤੇ ਐਨਡੀਆਰਐਫ ਦਾ ਮੁਖੀ ਨਿਯੁਕਤ ਕੀਤਾ ਗਿਆ। ਸ਼ੀਲ 1986 ਬੈਚ ਦੇ ਬਿਹਾਰ ਕੇਡਰ ਦੇ ਪੁਲੀਸ ਸੇਵਾ ਦੇ ਅਧਿਕਾਰੀ ਹਨ। ਉਹ ਹਾਲ ਦੀ ਘੜੀ ਇੰਟੈਲੀਜੈਂਸ ਬਿਓਰੋ ਦੇ ਵਿਸ਼ੇਸ਼ ਡਾਇਰੈਕਟਰ ਹਨ। ਉਨ੍ਹਾਂ ਦਾ ਸੀਆਈਐਸਐਫ ਦੇ ਡੀਜੀ ਵਜੋਂ ਕਾਰਜਕਾਲ 31 ਅਗਸਤ 2023 ਤਕ ਰਹੇਗਾ। ਕਰਵਲ ਵੀ ਬਿਹਾਰ ਕੇਡਰ ਦੇ 1988 ਬੈਚ ਦੇ ਪੁਲੀਸ ਅਧਿਕਾਰੀ ਹਨ ਤੇ ਉਨ੍ਹਾਂ ਦਾ ਐਨਡੀਆਰਐਫ ਦੇ ਡੀਜੀ ਵਜੋਂ ਕਾਰਜਕਾਲ 2 ਵਰ੍ਹਿਆਂ ਦਾ ਰਹੇਗਾ। ਉਹ ਹਾਲ ਦੀ ਘੜੀ ਹੈਦਰਾਬਾਦ ਦੀ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲੀਸ ਅਕਾਦਮੀ ਵਿੱਚ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। –ਏਜੰਸੀ