ਬੰਗਲੂਰੂ, 27 ਜਨਵਰੀ
ਏਆਈਏਡੀਐੱਮਕੇ ’ਚੋਂ ਕੱਢੀ ਗਈ ਆਗੂ ਵੀਕੇ ਸ਼ਸ਼ੀਕਲਾ ਨੂੰ ਅੱਜ ਅਧਿਕਾਰੀਆਂ ਨੇ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਹੈ। ਸ਼ਸ਼ੀਕਲਾ ਕਰੋਨਾਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਵਿਕਟੋਰੀਆ ਹਸਪਤਾਲ ਦਾਖਲ ਹੈ ਅਤੇ ਉਸ ਦੀ ਰਿਹਾਈ ਦੀ ਪ੍ਰਕਿਰਿਆ ਹਸਪਤਾਲ ’ਚ ਹੀ ਪੂਰੀ ਕੀਤੀ ਗਈ ਹੈ। ਤਾਮਿਲ ਨਾਡੂ ਦੀ ਮਰਹੂਮ ਆਗੂ ਜੇ ਜੈਲਲਿਤਾ ਦੀ ਕਰੀਬੀ ਮਿੱਤਰ ਸ਼ਸ਼ੀਕਲਾ ਆਮਦਨ ਤੋਂ ਵੱਧ 66 ਕਰੋੜ ਰੁਪਏ ਦੀ ਜਾਇਦਾਦ ਦੇ ਮਾਮਲੇ ’ਚ ਫਰਵਰੀ 2017 ’ਚ ਇੱਥੇ ਪਾਰਾਪੰਨਾ ਅਗਰਹਾਰਾ ਦੀ ਕੇਂਦਰੀ ਜੇਲ੍ਹ ’ਚ ਬੰਦ ਸੀ। ਪਾਰਾਪੰਨਾ ਅਗਰਹਾਰਾ ਜੇਲ੍ਹ ਦੇ ਸੁਪਰਡੈਂਟ ਵੀ ਸ਼ੇਸ਼ਮੂਰਤੀ ਨੇ ਕਿਹਾ, ‘ਹਾਂ ਉਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਜਾ ਰਿਹਾ ਹੈ।’
-ਪੀਟੀਆਈ