ਕ੍ਰਿਸ਼ਨਾਗਿਰੀ/ਬੰਗਲੁਰੂ, 8 ਫਰਵਰੀ
ਏਆਈਏਡੀਐਮਕੇ ’ਚੋਂ ਕੱਢੀ ਗਈ ਆਗੂ ਵੀ.ਕੇ. ਸ਼ਸ਼ੀਕਲਾ ਬੰਗਲੁਰੂ ਵਿਚ ਚਾਰ ਸਾਲ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਅੱਜ ਤਾਮਿਲਨਾਡੂ ਪਰਤ ਆਈ ਹੈ। ਇੱਥੇ ਸ਼ਸ਼ੀਕਲਾ ਦਾ ਭਰਵਾਂ ਸਵਾਗਤ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਸ਼ਸ਼ੀਕਲਾ ਨੇ ਸਜ਼ਾ ਪੂਰੀ ਕੀਤੀ ਹੈ। ਸ਼ਸ਼ੀਕਲਾ ਦੇ ਪਰਤਣ ਨਾਲ ਉਸ ਦਾ ਸੱਤਾਧਾਰੀ ਪਾਰਟੀ ਨਾਲ ਟਕਰਾਅ ਹੋਣ ਦੀ ਸੰਭਾਵਨਾ ਬਣ ਰਹੀ ਹੈ ਜਿਸ ਦੀ ਉਹ ਕਿਸੇ ਸਮੇਂ ਅਗਵਾਈ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਸ਼ੀਕਲਾ ਮਰਹੂਮ ਮੁੱਖ ਮੰਤਰੀ ਜੇ. ਜੈਲਲਿਤਾ ਦੇ ਕਾਫ਼ੀ ਨੇੜੇ ਰਹਿ ਚੁੱਕੀ ਹੈ। ਸ਼ਸ਼ੀਕਲਾ ਅੱਜ ਕਰਨਾਟਕ ਦੀ ਹੱਦ ਨਾਲ ਲੱਗਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਰਾਹੀਂ ਤਾਮਿਲਨਾਡੂ ਵਿਚ ਦਾਖ਼ਲ ਹੋਈ ਤੇ ਸਮਰਥਕਾਂ ਨੇ ਫੁੱਲ ਪੱਤੀਆਂ ਨਾਲ ਅਤੇ ਢੋਲ ਵਜਾ ਕੇ ਉਸ ਦਾ ਸਵਾਗਤ ਕੀਤਾ। ਸ਼ਸ਼ੀਕਲਾ ਨੇ ਕਿਹਾ ਕਿ ਉਹ ਸਰਗਰਮ ਸਿਆਸਤ ਵਿਚ ਹਿੱਸਾ ਲਏਗੀ। ਇਸੇ ਦੌਰਾਨ ਅੰਨਾਡੀਐਮਕੇ ਨੇ ਕਿਹਾ ਹੈ ਕਿ ਪਾਰਟੀ ਦਾ ਸ਼ਸ਼ੀਕਲਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। -ਪੀਟੀਆਈ