ਕੋਲਕਾਤਾ, 19 ਜੂਨ
ਕਲਕੱਤਾ ਹਾਈ ਕੋਰਟ ਨੇ ਬਹੁ-ਕਰੋੜੀ ਸ਼ਾਰਦਾ ਚਿੱਟ ਫੰਡ ਘੁਟਾਲੇ ਦੀ ਮੁਲਜ਼ਮ ਦੇਬਜਾਨੀ ਮੁਖਰਜੀ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਕਾਰਜਕਾਰੀ ਚੀਫ਼ ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਅਰਿਜੀਤ ਬੈਨਰਜੀ ਦੇ ਡਿਵੀਜ਼ਨ ਬੈਂਚ ਨੇ ਮੁਖਰਜੀ ਨੂੰ ਜ਼ਮਾਨਤ ਦਿੰਦਿਆਂ ਦੋ ਲੱਖ ਰੁਪਏ ਦਾ ਬਾਂਡ ਅਤੇ ਇਕ-ਇਕ ਲੱਖ ਰੁਪਏ ਦੀਆਂ ਦੋ ਜਾਮਨੀਆਂ ਭਰਨ ਦੇ ਹੁਕਮ ਦਿੱਤੇ ਹਨ। ਉਂਜ ਦੇਬਜਾਨੀ ਮੁਖਰਜੀ ਅਜੇ ਜੇਲ੍ਹ ’ਚ ਹੀ ਰਹੇਗੀ ਕਿਉਂਕਿ ਉਸ ਨੂੰ ਹੋਰ ਬਕਾਇਆ ਕੇਸਾਂ ’ਚ ਅਜੇ ਜ਼ਮਾਨਤ ਮਿਲਣੀ ਬਾਕੀ ਹੈ। ਪਟੀਸ਼ਨਰ ਦੇ ਵਕੀਲ ਨੇ ਹਾਈ ਕੋਰਟ ’ਚ ਦਲੀਲ ਦਿੱਤੀ ਕਿ ਉਸ ਦੀ ਮੁਵੱਕਿਲ 22 ਅਪਰੈਲ, 2013 ਤੋਂ ਜੇਲ੍ਹ ’ਚ ਹੈ ਅਤੇ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।