ਸ਼ਾਹਜਹਾਂਪੁਰ, 6 ਜੂਨ
ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੀ ਨਹਿਰ ਵਿਚ ਨਹਾਉਣ ਗਏ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਆਗਰਾ ਦੀ ਯਮੁਨਾ ਵਿਚ ਵੀ ਤਿੰਨ ਜਣੇ ਡੁੱਬ ਕੇ ਮਰ ਗਏ। ਹਾਦਸੇ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਲਈ ਗਈ ਪਰ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਪੁਲੀਸ ਨੇ ਦੋਵੇਂ ਥਾਵਾਂ ਤੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।-ਏਜੰਸੀ