ਨਵੀਂ ਦਿੱਲੀ, 29 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਠੀਕ ਹੋ ਗਏ ਹਨ ਅਤੇ ਜਲਦੀ ਹੀ ਏਮਜ਼ ਤੋਂ ਛੁੱਟੀ ਮਿਲ ਸਕਦੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸ੍ਰੀ ਸ਼ਾਹ ਨੂੰ 18 ਅਗਸਤ ਨੂੰ ਕੋਵਿਡ-19 ਤੋਂ ਬਾਅਦ ਦੀ ਦੇਖਭਾਲ ਲਈ ਇਥੇ ਸਥਿਤ ਏਮਜ਼ ਵਿਖੇ ਦਾਖਲ ਕਰਵਾਇਆ ਗਿਆ ਸੀ। ਏਮਜ਼ ਨੇ ਬਿਆਨ ਵਿਚ ਕਿਹਾ, “ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਵਿਡ-19 ਤੋਂ ਬਾਅਦ ਦੀ ਦੇਖਭਾਲ ਲਈ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਠੀਕ ਹਨ ਤੇ ਛੇਤੀ ਹੀ ਛੁੱਟੀ ਦੇ ਦਿੱਤੀ ਜਾ ਸਕਦੀ ਹੈ।