ਭੋਪਾਲ, 4 ਸਤੰਬਰ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦਾਅਵਾ ਕੀਤਾ ਕਿ ਬੌਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ ਅਤੇ ਗੀਤਕਾਰ ਜਾਵੇਦ ਅਖ਼ਤਰ ਟੁਕੜੇ ਟੁਕੜੇ ਗੈਂਗ ਦੇ ਸਲੀਪਰ ਸੈੱਲ ਦੇ ਮੈਂਬਰ ਹਨ। ਮੰਤਰੀ ਨੇ ਦੋਸ਼ ਲਾਇਆ ਕਿ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਦਰਜੀ ਦੇ ਕਤਲ ਅਤੇ ਝਾਰਖੰਡ ਵਿੱਚ ਔਰਤ ਨੂੰ ਅੱਗ ਲਾਉਣ ਦੀ ਘਟਨਾ ਸਬੰਧੀ ਇਨ੍ਹਾਂ ਨੇ ਨਿਖੇਧੀ ਨਹੀਂ ਕੀਤੀ।