ਪੂਣੇ: ਕਰੋਨਾਵਾਇਰਸ ਤੋਂ ਬਚਾਅ ਲਈ ਨੋਵਾਵੈਕਸ ਕੰਪਨੀ ਵੱਲੋਂ ਵਿਕਸਤ ਕੀਤੀ ਗਈ ਕੋਵਿਡ-19 ਵੈਕਸਿਨ ‘ਕੋਵੋਵੈਕਸ’ ਦੀ ਪਹਿਲੀ ਖੇਪ ਸਿਰਮ ਇੰਸਚੀਟਿਊਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਿਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਅੱਜ ਇਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਰੋਨਾ ਦੀ ਲਾਗ ਤੋਂ ਲਈ ਇਹ ਦਵਾਈ ਵਧੇਰੇ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਦਵਾਈ ਦੇ ਟਰਾਇਲ ਜਾਰੀ ਹਨ। ਸ੍ਰੀ ਪੂਨਾਵਾਲਾ ਨੇ ਉਮੀਦ ਜਤਾਈ ਕਿ ਸਤੰਬਰ ਮਹੀਨੇ ਵਿੱਚ ਇਸ ਵੈਕਸਿਨ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਸਾਲ ਅਗਸਤ ਮਹੀਨੇ ਵਿੱਚ ਅਮਰੀਕਾ ਦੀ ਨੋਵਾਵੈਕਸ ਕੰਪਨੀ ਨੇ ‘ਕੋਵੋਵੈਕਸ’ ਦਵਾਈ ਲਈ ਭਾਰਤ ਦੀ ਸਿਰਮ ਇੰਸਟੀਚਿਊਟ ਨਾਲ ਲਾਇਸੈਂਸ ਸਬੰਧੀ ਸਮਝੌਤੇ ਦਾ ਐਲਾਨ ਕੀਤਾ ਸੀ। -ਪੀਟੀਆਈ