ਨਵੀਂ ਦਿੱਲੀ, 21 ਅਪਰੈਲ
ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਅੱਜ ਐਲਾਨ ਕੀਤਾ ਕਿ ਉਸ ਦੀ ਪ੍ਰਾਈਵੇਟ ਹਸਪਤਾਲਾਂ ਵਿਚ ਕਰੋਨਾ ਰੋਕੂ ਡੋਜ਼ 600 ਰੁਪਏ ਤੇ ਰਾਜ ਸਰਕਾਰਾਂ ਨੂੰ ਪ੍ਰਤੀ ਡੋਜ਼ 400 ਰੁਪਏ ਵਿਚ ਦਿੱਤੀ ਜਾਵੇਗੀ। ਸੀਰਮ ਨੇ ਕਰੋਨਾ ਰੋਕੂ ਡੋਜ਼ ਦੇ ਤੈਅ ਕੀਤੇ ਰੇਟ ਬਾਰੇ ਟਵਿੱਟਰ ’ਤੇ ਜਾਣਕਾਰੀ ਨਸ਼ਰ ਕੀਤੀ। ਉਨ੍ਹਾਂ ਕਿਹਾ ਕਿ ਸੀਰਮ ਵਲੋਂ ਸਰਕਾਰ ਦੇ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮਾਂ ਲਈ 50 ਫੀਸਦੀ ਤੇ ਰਾਜ ਸਰਕਾਰਾਂ ਤੇ ਨਿੱਜੀ ਹਸਪਤਾਲਾਂ ਨੂੰ ਬਾਕੀ ਸਪਲਾਈ ਦਿੱਤੀ ਜਾਵੇਗੀ।-ਪੀਟੀਆਈ