ਨਵੀਂ ਦਿੱਲੀ, 24 ਅਪਰੈਲ
ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ‘ਕੋਵੈਕਸ’ ਸਹੂਲਤ ਅਧੀਨ ‘ਗਾਵੀ’ ਵੱਲੋਂ ਜਿਨ੍ਹਾਂ ਦਸ ਕਰੋੜ ਕੋਵੀਸ਼ੀਲਡ ਖ਼ੁਰਾਕਾਂ ਦੀ ਮੁਫ਼ਤ ਵਿਚ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ ਨੂੰ ਵਰਤਿਆ ਜਾਵੇ। ਕੰਪਨੀ ਨੇ ਇਹ ਬੇਨਤੀ ਮੁਲਕ ਵਿਚ ਵੱਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਕੀਤੀ ਹੈ। ਉਨ੍ਹਾਂ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇ ਭਾਰਤ ਸਰਕਾਰ ਨੇ ਸਮੇਂ ਸਿਰ 10 ਕਰੋੜ ਡੋਜ਼ ਨਾ ਲਈ ਤਾਂ ਇਹ ਬੇਕਾਰ ਹੋ ਜਾਵੇਗੀ।
ਮੰਤਰਾਲੇ ਨੂੰ ਲਿਖੇ ਪੱਤਰ ਵਿਚ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਕੰਪਨੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਯੂਨੀਸੈੱਫ ਰਾਹੀਂ ‘ਕੋਵੈਕਸ’ ਤਹਿਤ 14 ਕਰੋੜ ਖੁਰਾਕਾਂ ਸਪਲਾਈ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਸ ਵਧਣ ਦੇ ਮੱਦੇਨਜ਼ਰ ਇਹ ਮੁਫ਼ਤ 10 ਕਰੋੜ ਡੋਜ਼ ਜਲਦੀ ਤੋਂ ਜਲਦੀ ਵਰਤੀ ਜਾ ਸਕਦੀ ਹੈ। ਇਸ ਨਾਲ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦਾ ਮੰਤਵ ਵੀ ਪੂਰਾ ਹੋ ਜਾਵੇਗਾ। -ਪੀਟੀਆਈ