ਬੰਗਲੂਰੂ, 29 ਅਕਤੂਬਰ
ਸੀਨੀਅਰ ਆਈਪੀਐੱਸ ਅਧਿਕਾਰੀ ਨੇ ਕੁਝ ਵਿਅਕਤੀਆਂ ਵੱਲੋਂ ਅਸਿੱਧੇ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਕਰਕੇ ਅਸਤੀਫ਼ਾ ਦੇ ਦਿੱਤਾ ਹੈ। ਜੰਗਲਾਤ ਸੈੱਲ ਵਿੱਚ ਵਧੀਕ ਡੀਜੀਪੀ ਡਾ.ਪੀ.ਰਵਿੰਦਰਨਾਥ ਨੇ ਡੀਜੀਪੀ ਪ੍ਰਵੀਨ ਸੂਦ ਰਾਹੀਂ ਆਪਣਾ ਅਸਤੀਫ਼ਾ ਮੁੱਖ ਸਕੱਤਰ ਟੀ.ਐੱਮ.ਵਿਜੈ ਭਾਸਕਰ ਨੂੰ ਭੇਜ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਤਬਾਦਲਿਆਂ ਤੇ ਪੋਸਟਿੰਗਾਂ ਦੀ ਸੂਚੀ ਵਿੱਚ ਰਵਿੰਦਰਨਾਥ ਦਾ ਨਾਮ ਸ਼ਾਮਲ ਨਹੀਂ ਸੀ ਜਦੋਂਕਿ ਦੋ ਸਿਖਰਲੇ ਆਈਪੀਐੱਸ ਅਧਿਕਾਰੀਆਂ ਅਮਰ ਕੁਮਾਰ ਪਾਂਡੇ ਤੇ ਟੀ.ਸੁਨੀਲ ਕੁਮਾਰ ਨੂੰ ਤਰੱਕੀ ਦੇ ਕੇ ਡੀਜੀਪੀ ਬਣਾ ਦਿੱਤਾ ਗਿਆ ਹੈ। ਅਧਿਕਾਰੀ ਨੇ ਲਿਖਿਆ ਕਿ ਉਸ ਨੂੰ ਸਰਵਿਸ ਦੇ ਮੁੱਦੇ ’ਤੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ, ਹਾਈ ਕੋਰਟ ਤੇ ਮਗਰੋਂ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲੀ, ਪਰ ਕੁਝ ਲੋਕਾਂ ਨੇ ਅਸਿੱਧੇ ਤੌਰ ’ਤੇ ਇਥੇ ਵੀ ਅੜਿੱਕੇ ਡਾਹੇ। -ਪੀਟੀਆਈ