ਨਵੀਂ ਦਿੱਲੀ: ਸੀਬੀਆਈ ਦੀ ਸੀਨੀਅਰ ਅਧਿਕਾਰੀ ਨੇ 19 ਸਾਲ ਦੀ ਦਲਿਤ ਲੜਕੀ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਜਾਂਚਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਹਾਥਰਸ ਦਾ ਦੌਰਾ ਕੀਤਾ।ਜੁਆਇੰਟ ਡਾਇਰੈਕਟਰ ਸੰਪਤ ਮੀਨਾ, ਜਿਨ੍ਹਾਂ ਨੇ ਉਨਾਓ ਬਲਾਤਕਾਰ ਕੇਸ ਦੀ ਜਾਂਚ ਦੀ ਨਿਗਰਾਨੀ ਕੀਤੀ ਸੀ, ਨੇ ਹਾਥਰਸ ਵਿੱਚ ਏਜੰਸੀ ਦੇ ਅਧਿਕਾਰਤ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਨੇ ਸੀਬੀਆਈ ਦੇ ਅਧਿਕਾਰੀਆਂ ਨਾਅ ਮੁਲਾਕਾਤ ਕੀਤੀ ਅਤੇ ਕੇਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਹ ਘਟਨਾ ਵਾਲੀ ਥਾਂ ’ਤੇ ਵੀ ਗਏ। -ਪੀਟੀਆਈ