ਮੁੰਬਈ, 19 ਸਤੰਬਰ
ਮਹਾਰਾਸ਼ਟਰ ਭਾਜਪਾ ਦੇ ਸਾਬਕਾ ਵਿਧਾਇਕ ਤਾਰਾ ਸਿੰਘ ਦਾ ਲੰਮੀ ਬਿਮਾਰੀ ਕਾਰਨ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਭਾਜਪਾ ਨੇਤਾ ਕੇ. ਸੋਮਈਆ ਨੇ ਦੱਸਿਆ ਕਿ ਸ੍ਰੀ ਤਾਰਾ ਸਿੰਘ ਨੇ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਸੀ ਅਤੇ ਕਈ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਸਨ। ਉਹ ਮੁੰਬਈ ਦੇ ਮੁਲੁੰਡ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਸਨ।