ਜੰਮੂ: ਜੰਮੂ ਕਸ਼ਮੀਰ ਦੇ ਰਾਜੌਰੀ ਸ਼ਹਿਰ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਾਰਾ 144 ਲਾਗੂੁ ਕਰਦਿਆਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਹਦਾਇਤ ਕੀਤੀ ਹੈ। ਇਹ ਪਾਬੰਦੀਆਂ ਜ਼ਿਲ੍ਹਾ ਮੈਜਿਸਟ੍ਰੇਟ ਵਿਕਾਸ ਕੁੰਦਲ ਦੇ ਹੁਕਮਾਂ ’ਤੇ ਲਗਾਈਆਂ ਗਈਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਜ਼ਮੀਨੀ ਵਿਵਾਦ ਕਾਰਨ ਦੋ ਧੜਿਆਂ ਦੀ ਲੜਾਈ ਮਗਰੋਂ ਸਾਵਧਾਨੀ ਵਜੋਂ ਇਹ ਕਦਮ ਚੁੱਕਿਆ ਗਿਆ ਹੈ। ਇਲਾਕੇ ਵਿੱਚ ਵਾਧੂ ਪੁਲੀਸ ਬਲ ਦੀ ਤਾਇਨਾਤੀ ਸਮੇਤ ਸੰਵੇਦਨਸ਼ੀਲ ਥਾਵਾਂ ’ਤੇ ਕੰਡਿਆਲੀ ਤਾਰ ਵੀ ਵਿਛਾਈ ਗਈ ਹੈ। -ਪੀਟੀਆਈ