ਬਾਲਾਸੋਰ, 23 ਜੁਲਾਈ
ਭਾਰਤ ਨੇ ਅੱਜ ਸਫ਼ਲਤਾ ਨਾਲ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ (ਆਕਾਸ਼-ਐਨਜੀ) ਦਾ ਉੜੀਸਾ ਦੇ ਤੱਟ ਉਤੇ ਸਫ਼ਲ ਪ੍ਰੀਖਣ ਕੀਤਾ। ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਪ੍ਰੀਖਣ ਦੋ ਦਿਨ ਪਹਿਲਾਂ ਵੀ ਟੈਸਟ ਰੇਂਜ ਚਾਂਦੀਪੁਰ ਨੇੜੇ ਸਥਿਤ ਇਸੇ ਲਾਂਚ ਕੇਂਦਰ ਤੋਂ ਕੀਤਾ ਗਿਆ ਸੀ। ਡੀਆਰਡੀਓ ਨੇ ਇਸ ਮਿਜ਼ਾਈਲ ਰਾਹੀਂ ਸਫ਼ਲਤਾ ਨਾਲ ਇਕ ਹਵਾਈ ਨਿਸ਼ਾਨੇ ਨੂੰ ਫੁੰਡਿਆ। ਇਹ ਮਿਜ਼ਾਈਲ ਰੇਡੀਓ ਫ਼ਰੀਕੁਐਂਸੀ ਸੀਕਰ ਨਾਲ ਲੈਸ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ਲਈ ਡੀਆਰਡੀਓ ਨੂੰ ਮੁਬਾਰਕਬਾਦ ਦਿੱਤੀ ਹੈ। ਇਹ ਮਿਜ਼ਾਈਲ ਰੱਖਿਆ ਖੋਜ ਤੇ ਵਿਕਾਸ ਲੈਬ ਹੈਦਰਾਬਾਦ ਨੇ ਡੀਆਰਡੀਓ ਦੀਆਂ ਹੋਰ ਲੈਬਾਰਟਰੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ। ਮਿਜ਼ਾਈਲ ਹਰ ਤਰ੍ਹਾਂ ਦੇ ਮੌਸਮ ਵਿਚ ਮਾਰ ਕਰ ਸਕਦੀ ਹੈ। -ਪੀਟੀਆਈ