ਹੈਦਰਾਬਾਦ: ਰੂਸ ਦੇ ਕੋਵਿਡ ਵੈਕਸੀਨ ‘ਸਪੂਤਨਿਕ’ ਦੀ ਕਰੀਬ 60 ਹਜ਼ਾਰ ਡੋਜ਼ ਅੱਜ ਇੱਥੋਂ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ ਗਈ। ਡਾ. ਰੈੱਡੀ’ਜ਼ ਲੈਬਾਰਟਰੀਜ਼ ਨੇ ਕਿਹਾ ਕਿ ਇਸ ਖੇਪ ਦੇ ਕੁਝ ਸੈਂਪਲ ਕੇਂਦਰੀ ਡਰੱਗ ਲੈਬ ਨੂੰ ਭੇਜੇ ਜਾਣਗੇ। ਇਸ ਪ੍ਰਾਈਵੇਟ ਕੰਪਨੀ ਨੇ 14 ਮਈ ਤੋਂ ਰੂਸੀ ਵੈਕਸੀਨ ਵਿਕਰੀ ਲਈ ਦਰਾਮਦ ਕਰਨਾ ਅਧਿਕਾਰਤ ਤੌਰ ਉਤੇ ਸ਼ੁਰੂ ਕਰ ਦਿੱਤਾ ਹੈ ਤੇ ਜਿਸ ਦੀ ਕੀਮਤ 948 ਰੁਪਏ ਪ੍ਰਤੀ ਡੋਜ਼ ਮਿੱਥੀ ਗਈ ਹੈ। ਇਸ ਵਿਚ ਪੰਜ ਫ਼ੀਸਦ ਜੀਐੱਸਟੀ ਵੀ ਸ਼ਾਮਲ ਹੈ। ਭਾਰਤ ਵਿਚ ਰੂਸ ਦੇ ਰਾਜਦੂਤ ਨਿਕੋਲ ਕੁਦਾਸ਼ੇਵ ਨੇ ਟਵੀਟ ਕੀਤਾ ਕਿ ਸਪੂਤਨਿਕ ਅਸਰਦਾਰ ਹੈ ਤੇ ਇਹ ਦੁਨੀਆ ਭਰ ਵਿਚ ਸਾਬਿਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਟੀਕਾਕਰਨ ਲਈ ਦੂਜੀ ਖੇਪ ਸਮੇਂ ਸਿਰ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 1.50 ਲੱਖ ਡੋਜ਼ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪੁੱਜੀ ਸੀ। ਇਸ ਨੂੰ ਕੇਂਦਰੀ ਡਰੱਗ ਅਥਾਰਿਟੀ ਤੋਂ ਕਲੀਅਰੈਂਸ ਮਿਲ ਗਈ ਹੈ। -ਪੀਟੀਆਈ