ਨਵੀਂ ਦਿੱਲੀ, 29 ਜੂਨ
ਸੇਬੀ ਨੇ ‘ਡਾਰਕ ਫਾਈਬਰ’ ਮਾਮਲੇ ’ਚ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ), ਉਸ ਦੇ ਵਪਾਰਕ ਵਿਕਾਸ ਅਫ਼ਸਰ ਰਵੀ ਵਾਰਾਨਸੀ, ਸਾਬਕਾ ਐੱਮਡੀ ਤੇ ਸੀਈਓ ਚਿੱਤਰਾ ਰਾਮਕ੍ਰਿਸ਼ਨਾ, ਉਸ ਦੇ ਸਲਾਹਕਾਰ ਸੁਬਰਾਮਣਿਅਨ ਆਨੰਦ ਅਤੇ ਕੁਝ ਸ਼ੇਅਰ ਦਲਾਲਾਂ ਸਮੇਤ 18 ਇਕਾਈਆਂ ’ਤੇ ਕੁੱਲ 44 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਐੱਨਐੱਸਈ ਅਤੇ ਉਸ ਦੇ ਸਾਬਕਾ ਅਧਿਕਾਰੀਆਂ ਤੋਂ ਇਲਾਵਾ ਸੇਬੀ ਨੇ ਸ਼ੇਅਰ ਦਲਾਲ ਵੇਅ2ਵੈਲਥ ਬ੍ਰੋਕਰਜ਼ ਅਤੇ ਜੀਕੇਐੱਨ ਸਕਿਉਰਟੀਜ਼ ਤੇ ਸੰਪਰਕ ਇੰਫੋਟੇਨਮੈਂਟ ਅਤੇ ਉਨ੍ਹਾਂ ਦੇ ਮੁਲਾਜ਼ਮਾਂ ’ਤੇ ਜੁਰਮਾਨਾ ਲਗਾਇਆ ਹੈ। ਸੇਬੀ ਨੇ ਐੱਨਐੱਸਈ ਨੂੰ ਸੱਤ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਰਾਮਕ੍ਰਿਸ਼ਨਾ, ਵਾਰਾਨਸੀ ਅਤੇ ਸੁਬਰਾਮਣੀਅਨ ਆਨੰਦ ਨੂੰ ਪੰਜ-ਪੰਜ ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਸੇਬੀ ਦੇ ਹੁਕਮਾਂ ਮੁਤਾਬਕ ਸਾਰਿਆਂ ਨੂੰ 45 ਦਿਨਾਂ ਦੇ ਅੰਦਰ ਜੁਰਮਾਨੇ ਦੀ ਰਕਮ ਦੇਣੀ ਹੋਵੇਗੀ। -ਪੀਟੀਆਈ