ਜੰਮੂ: ਜੰਮੂ ਕਸ਼ਮੀਰ ਦੇ ਕਠੂਆ ਖੇਤਰ ਦੀ ਰਣਜੀਤ ਸਾਗਰ ਡੈਮ ਝੀਲ ਵਿੱਚ ਫੌਜ ਦਾ ਹੈਲੀਕਾਪਟਰ ਡਿੱਗਣ ਮਗਰੋਂ ਜਾਂਚ ਟੀਮ ਨੇ ਅੱਜ ਸਵੇਰੇ ਉਸ ਦੇ ਲਾਪਤਾ ਪਾਇਲਟਾਂ ਦੀ ਭਾਲ ਮੁੜ ਸ਼ੁਰੂ ਕਰ ਦਿੱਤੀ ਹੈ। ਕਠੂਆ ਦੇ ਐੱਸਐੱਸਪੀ ਆਰਸੀ ਕੋਤਵਾਲ ਨੇ ਕਿਹਾ ਕਿ ਹੈਲੀਕਾਪਟਰ ਦੇ ਕੁਝ ਟੁੱਕੜੇ ਮੰਗਲਵਾਰ ਨੂੰ ਮਿਲੇ ਸਨ। ਮੰਗਲਵਾਰ ਦੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਹੈਲਮਟ, ਦੋ ਵੱਡੇ ਆਕਾਰ ਦੇ ਬੈਗ, ਇੱਕ ਜੁੱਤੀ, ਆਈ-ਕਾਰਡ ਅਤੇ ਕੁਝ ਹੈਲੀਕਾਪਟਰ ਦੇ ਪੁਰਜ਼ੇ ਬਰਾਮਦ ਹੋਏ ਸਨ। -ਪੀਟੀਆਈ