ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਅੱਜ ‘ਅਲਾਇੰਸ ਏਅਰ’ ਦੀ ਉਡਾਣ ਨੂੰ ਵਰਚੁਅਲੀ ਹਰੀ ਝੰਡੀ ਵਿਖਾਈ, ਜੋ ਕੋਲਕਾਤਾ ਨੂੰ ਗੁਹਾਟੀ, ਐਜ਼ਵਾਲ ਅਤੇ ਸ਼ਿਲੌਂਗ ਸਮੇਤ ਉਤਰ-ਪੂਰਬ ਦੇ ਸ਼ਹਿਰਾਂ ਨਾਲ ਜੋੜਦੀ ਹੈ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਦੇ ਬਿਆਨ ਮੁਤਾਬਕ, ਅਲਾਇੰਸ ਏਅਰ ਦੀ ਉਡਾਣ ਹਫ਼ਤੇ ਵਿੱਚ ਚਾਰ ਦਿਨ ਕੋਲਕਾਤਾ-ਗੁਹਾਟੀ-ਐਜ਼ਵਾਲ-ਸ਼ਿਲੌਗ ਹਵਾਈ ਰੂਟ ’ਤੇ ਚੱਲੇਗੀ। ਇਸ ਉਡਾਣ ਲਈ ਅਲਾਇੰਸ ਏਅਰ ਵੱਲੋਂ ਏਟੀਆਰ-72 ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਅੱਜ ਅਸੀਂ ਇੱਕ ਉਡਾਣ ਨੂੰ ਚਾਰ ਸ਼ਹਿਰਾਂ ਨਾਲ ਜੋੜ ਕੇ ਪੂਰੇ ਉਤਰ-ਪੂਰਬ ਭਾਰਤ ਵਿੱਚ ਨਿਰਵਿਘਨ ਸੰਪਰਕ ਸਥਾਪਿਤ ਕਰ ਰਹੇ ਹਾਂ।’’ -ਪੀਟੀਆਈ