ਨਵੀਂ ਦਿੱਲੀ, 6 ਸਤੰਬਰ
ਪੜ੍ਹਾਈ, ਪ੍ਰੀਖਿਆ ਅਤੇ ਨਤੀਜੇ ਸਕੂਲੀ ਵਿਦਿਆਰਥੀਆਂ ਵਿੱਚ ਚਿੰਤਾ ਦਾ ਮੁੱਖ ਕਾਰਨ ਹਨ, ਜਦਕਿ 33 ਫ਼ੀਸਦੀ ਤੋਂ ਵੱਧ ਵਿਦਿਆਰਥੀ ਜ਼ਿਆਦਾ ਸਮਾਂ ਦਬਾਅ ਵਿੱਚ ਰਹਿੰਦੇ ਹਨ। ਐੱਨਸੀਈਆਰਟੀ ਵੱਲੋਂ ਵਿਦਿਆਰਥੀਆਂ ਦੇ ਮਾਨਸਿਕ ਸਿਹਤ ਤੇ ਭਲਾਈ ਦੇ ਸਬੰਧ ਵਿੱਚ ਕਰਵਾਏ ਇੱਕ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸਰਵੇਖਣ ਮੁਤਾਬਕ, ਘੱਟ ਤੋਂ ਘੱਟ 73 ਫ਼ੀਸਦੀ ਵਿਦਿਆਰਥੀ ਆਪਣੀ ਸਕੂਲੀ ਜ਼ਿੰਦਗੀ ਤੋਂ ਸੰਤੁਸ਼ਟ ਹਨ, ਜਦਕਿ 45 ਫ਼ੀਸਦੀ ਤੋਂ ਵੱਧ ਵਿਦਿਆਰਥੀ ਆਪਣੀ ਸਰੀਰਕ ਬਣਾਵਟ ਨੂੰ ਲੈ ਕੇ ਅਸੰਤੁਸ਼ਟ ਹਨ। ਐੱਨਸੀਈਆਰਟੀ ਨੇ 36 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 3.79 ਲੱਖ ਵਿਦਿਆਰਥੀਆਂ ਨੂੰ ਇਸ ਸਰਵੇਖਣ ਵਿੱਚ ਸ਼ਾਮਲ ਕੀਤਾ ਹੈ।