ਨਵੀਂ ਦਿੱਲੀ, 18 ਅਗਸਤ
ਗੋਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੂੰ ਅੱਜ ਉੱਤਰ-ਪੂਰਬੀ ਰਾਜ ਮੇਘਾਲਿਆ ਤਬਦੀਲ ਕਰ ਦਿੱਤਾ ਗਿਆ ਹੈ। ਦੋ ਸਾਲਾਂ ਵਿੱਚ ਮਲਿਕ ਦਾ ਇਹ ਤੀਜਾ ਤਬਾਦਲਾ ਹੈ। ਗੋਆ ਤੋਂ ਪਹਿਲਾ ਮਲਿਕ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਸਨ। ਸ੍ਰੀ ਮਲਿਕ, ਤਥਾਗਤ ਰੌਏ ਦੀ ਥਾਂ ਲੈਣਗੇ, ਜਿਨ੍ਹਾਂ ਰਾਜਪਾਲ ਵਜੋਂ ਪੰਜ ਸਾਲ ਦਾ ਆਪਣਾ ਕਾਰਜਕਾਲ ਮੁਕੰਮਲ ਕਰ ਲਿਆ ਹੈ। ਰਾਸ਼ਟਰਪਤੀ ਭਵਨ ਨੇ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਮਲਿਕ ਨੂੰ ਮੇਘਾਲਿਆ ਤਬਦੀਲ ਕਰ ਦਿੱਤਾ ਹੈ ਤੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਗੋਆ ਦੇ ਰਾਜਪਾਲ ਦਾ ਵਧੀਕ ਚਾਰਜ ਸੰਭਾਲਣ ਲਈ ਆਖ ਦਿੱਤਾ ਗਿਆ ਹੈ। ਬਿਆਨ ਵਿੱਚ ਹਾਲਾਂਕਿ ਰੌਏ ਦਾ ਕੋਈ ਜ਼ਿਕਰ ਨਹੀਂ ਸੀ।
-ਪੀਟੀਆਈ