ਕੋਲਕਾਤਾ, 1 ਦਸੰਬਰ
ਸੀਬੀਆਈ ਨੇ ਕਰੋੜਾਂ ਰੁਪਏ ਦੇ ਸਾਰਦਾ ਘੁਟਾਲਾ ਮਾਮਲੇ ਵਿੱਚ ਸਾਹਮਣੇ ਆਈ ਇਕ ਆਡੀਓ ਕਲਿੱਪ ਦੇ ਮਾਮਲੇ ਵਿੱਚ ਤਿ੍ਣਮੂਲ ਕਾਂਗਰਸ ਦੇ ਸਾਬਕਾ ਆਗੂ ਆਸਿਫ ਖਾ਼ਨ ਤੋਂ ਮੰਗਲਵਾਰ ਨੂੰ ਪੁਛਗਿਛ ਕੀਤੀ। ਖਾਨ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਉਸ ਦੀ ਆਵਾਜ਼ ਦੇ ਨਮੂਨੇ ਦੀ ਜਾਂਚ ਲਈ ਉਸ ਨੂੰ ਸੱਦਿਆ ਸੀ, ਪਰ ਕੁਝ ਤਕਨੀਕੀ ਕਾਰਨਾਂ ਕਾਰਨ ਉਹ ਨਹੀਂ ਹੋ ਸਕਿਆ। -ਏਜੰਸੀ