ਨਵੀਂ ਦਿੱਲੀ, 20 ਨਵੰਬਰ
ਕੇਂਦਰ ਸਰਕਾਰ ਨੇ ਲਗਾਤਾਰ ਪੰਜਵੀਂ ਵਾਰ ਇੰਦੌਰ ਨੂੰ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਐਲਾਨਿਆ ਹੈ। ਸੂਰਤ ਨੂੰ ਦੂਜਾ ਸਥਾਨ ਮਿਲਿਆ ਹੈ। ਛੱਤੀਸਗੜ੍ਹ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਰਾਜ ਬਣਿਆ।ਕੇਂਦਰ ਵੱਲੋਂ ਸਾਲਾਨਾ ਸਵੱਛਤਾ ਸਰਵੇਖਣ ਵਿੱਚ ਵਾਰਾਨਸੀ ਨੂੰ ਸਭ ਤੋਂ ਸਾਫ਼ ਸੁਥਰਾ ਗੰਗਾ ਸ਼ਹਿਰ ਕਰਾਰ ਦਿੱਤਾ ਗਿਆ।