ਲਖ਼ਨਊ, 9 ਅਪਰੈਲ
ਸਾਬਕਾ ਵਿਧਾਇਕ ਤੇ ਉਨਾਓ ਜਬਰ-ਜਨਾਹ ਕੇਸ ਵਿਚ ਦੋਸ਼ੀ ਠਹਿਰਾਏ ਗਏ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਭਾਜਪਾ ਦੀ ਟਿਕਟ ’ਤੇ ਯੂਪੀ ਵਿਚ ਪੰਚਾਇਤ ਚੋਣ ਲੜੇਗੀ। ਸੰਗੀਤਾ ਫਤਿਹਪੁਰ ਚੌਰਾਸੀ ਦੇ ਵਾਰਡ ਨੰਬਰ 22 ਤੋਂ ਜ਼ਿਲ੍ਹਾ ਪੰਚਾਇਤ ਮੈਂਬਰ ਦੀ ਚੋਣ ਭਾਜਪਾ ਦੀ ਟਿਕਟ ਉਤੇ ਲੜੇਗੀ। ਜ਼ਿਕਰਯੋਗ ਹੈ ਕਿ 17 ਸਾਲਾ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੋਸ਼ੀ ਠਹਿਰਾਏ ਗਏ ਸੇਂਗਰ ਦੀ ਵਿਧਾਇਕ ਵਜੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਸੰਗੀਤਾ ਇਸ ਤੋਂ ਪਹਿਲਾਂ ਜ਼ਿਲ੍ਹਾ ਪੰਚਾਇਤ ਚੇਅਰਮੈਨ ਰਹਿ ਚੁੱਕੀ ਹੈ। ਸਮਾਜਵਾਦੀ ਪਾਰਟੀ ਨੇ ਭਾਜਪਾ ਉਤੇ ਦੋਹਰੇ ਮਿਆਰ ਅਪਣਾਉਣ ਦਾ ਦੋਸ਼ ਲਾਇਆ ਹੈ। -ਪੀਟੀਆਈ