ਨਵੀਂ ਦਿੱਲੀ, 3 ਨਵੰਬਰ
ਦਿੱਲੀ ਹਾਈ ਕੋਰਟ ਨੇ ਅੱਜ ਸਮਤਾ ਪਾਰਟੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਚੋਣ ਨਿਸ਼ਾਨ ਬਾਰੇ ਸਿੰਗਲ ਜੱਜ ਦੇ ਇਕ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਪਾਰਟੀ ਨੇ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੂੰ ‘ਜਲਦੀ ਹੋਈ ਮਸ਼ਾਲ’ ਚੋਣ ਨਿਸ਼ਾਨ ਦੇਣ ਦਾ ਵਿਰੋਧ ਕੀਤਾ ਸੀ ਪਰ ਉਸ ਦੀ ਪਟੀਸ਼ਨ ਜੱਜ ਵੱਲੋਂ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਦੇ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਾਮਣੀਅਮ ਪ੍ਰਸਾਦ ਨੇ ਵੀ ਪਟੀਸ਼ਨਕਰਤਾ ਧਿਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਸਮਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਮਸ਼ਾਲ ਚਿੰਨ੍ਹ ਉਨ੍ਹਾਂ ਦਾ ਸੀ ਤੇ ਉਨ੍ਹਾਂ ਇਸ ’ਤੇ ਚੋਣ ਲੜੀ ਹੈ। -ਪੀਟੀਆਈ