ਲਖਨਊ, 12 ਮਈ
ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਮਪੁਰ ਤੋਂ ਸੰਸਦ ਮੈਂਬਰ ਮੁਹੰਮਦ ਆਜ਼ਮ ਖਾਨ ਦਾ ਇਥੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਲਈ ਅਗਲੇ 72 ਘੰਟੇ ਅਹਿਮ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਜ਼ਮ ਖਾਨ ਅਤੇ ਉਸ ਦੇ ਬੇਟੇ ਅਬਦੁੱਲਾ ਨੂੰ ਸੀਤਾਪੁਰ ਜੇਲ ਤੋਂ ਲਖਨਊ ਦੇ ਮੇਦਾਂਤਾ ਹਸਪਤਾਲ ਵਿੱਚ ਕਰੋਨਵਾਇਰਸ ਦੇ ਇਲਾਜ ਲਈ ਤਬਦੀਲ ਕਰ ਦਿੱਤਾ ਗਿਆ ਹੈ।