ਨਵੀਂ ਦਿੱਲੀ, 30 ਜੂਨ
ਕੇਂਦਰ ਸਰਕਾਰ ਨੇ ਚੋਣ ਬਾਂਡਸ ਦੀ 21ਵੀਂ ਖੇਪ ਦੀ ਵਿਕਰੀ ਲਈ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਬਾਂਡਸ ਦੀ ਵਿਕਰੀ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗੀ ਜੋ ਕਿ 10 ਜੁਲਾਈ ਤਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਸਿਆਸੀ ਫੰਡਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਚੋਣ ਬਾਂਡਸ ਜਾਰੀ ਕੀਤੇ ਜਾਂਦੇ ਹਨ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਦੀਆਂ 29 ਅਧਿਕਾਰਤ ਬਰਾਂਚਾਂ ਨੂੰ ਇਨ੍ਹਾਂ ਬਾਂਡਸ ਨੂੰ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਇਨ੍ਹਾਂ ਬਰਾਂਚਾਂ ਵਿੱਚ ਲਖਨਊ, ਸ਼ਿਮਲਾ, ਦੇਹਰਾਦੂਨ, ਕੋਲਕਾਤਾ, ਗੁਹਾਟੀ, ਚੇਨਈ, ਪਟਨਾ, ਨਵੀਂ ਦਿੱਲੀ, ਚੰਡੀਗੜ੍ਹ, ਸ੍ਰੀਨਗਰ, ਗਾਂਧੀਨਗਰ, ਭੁਪਾਲ, ਰਾਏਪਰ ਤੇ ਮੁਬੰਈ ਆਦਿ ਸ਼ਾਮਲ ਹਨ। ਵਿਕਰੀ ਮਗਰੋਂ ਇਨ੍ਹਾਂ ਚੋਣ ਬਾਡਾਂ ਦੀ ਮਾਨਤਾ 15 ਦਿਨਾਂ ਦੀ ਹੋਵੇਗੀ। ਦੱਸਣਯੋਗ ਹੈ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਇਸੇ ਵਰ੍ਹੇ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -ਪੀਟੀਆਈ