ਨਵੀਂ ਦਿੱਲੀ, 30 ਜੂਨ
ਕੇਂਦਰ ਸਰਕਾਰ ਨੇ ਚੋਣ ਬਾਂਡਾਂ ਦੀ 21ਵੀਂ ਖੇਪ ਦੀ ਵਿਕਰੀ ਲਈ ਅੱਜ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਬਾਂਡਾਂ ਦੀ ਵਿਕਰੀ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗੀ ਜੋ ਕਿ 10 ਜੁਲਾਈ ਤਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਸਿਆਸੀ ਫੰਡਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਚੋਣ ਬਾਂਡ ਜਾਰੀ ਕੀਤੇ ਜਾਂਦੇ ਹਨ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਦੀਆਂ 29 ਅਧਿਕਾਰਤ ਬਰਾਂਚਾਂ ਨੂੰ ਇਹ ਬਾਂਡ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਇਨ੍ਹਾਂ ਬਰਾਂਚਾਂ ਵਿੱਚ ਲਖਨਊ, ਸ਼ਿਮਲਾ, ਦੇਹਰਾਦੂਨ, ਕੋਲਕਾਤਾ, ਗੁਹਾਟੀ, ਚੇਨੱਈ, ਪਟਨਾ, ਨਵੀਂ ਦਿੱਲੀ, ਚੰਡੀਗੜ੍ਹ, ਸ੍ਰੀਨਗਰ, ਗਾਂਧੀਨਗਰ, ਭੁਪਾਲ, ਰਾਏਪਰ ਤੇ ਮੁੰਬਈ ਆਦਿ ਸ਼ਾਮਲ ਹਨ। ਵਿਕਰੀ ਮਗਰੋਂ ਇਨ੍ਹਾਂ ਚੋਣ ਬਾਂਡਾਂ ਦੀ ਮਾਨਤਾ 15 ਦਿਨਾਂ ਦੀ ਹੋਵੇਗੀ। -ਪੀਟੀਆਈ