ਜੈਪੁਰ, 10 ਸਤੰਬਰ
ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਚੁੱਪ ਰਹਿਣ ’ਤੇ ਉਪ ਰਾਸ਼ਟਰਪਤੀ ਬਣਾਉਣ ਬਾਰੇ ਇਸ਼ਾਰਾ ਕੀਤਾ ਗਿਆ ਸੀ ਪਰ ਉਹ ਸੱਚ ਬੋਲਣ ’ਤੇ ਅੜੇ ਰਹੇ। ਸ੍ਰੀ ਮਲਿਕ ਅੱਜ ਰਾਜਸਥਾਨ ਦੌਰੇ ’ਤੇ ਆਏ ਤੇ ਝੁਨਝਨੂ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਗਦੀਪ ਧਨਖੜ ਇਸ ਅਹੁਦੇ ’ਤੇ ਖਰੇ ਉਤਰਦੇ ਹਨ ਤੇ ਉਨ੍ਹਾਂ ਵਿਚ ਕਾਬਲੀਅਤ ਹੈ। ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਕਿਸਾਨਾਂ ਕੋਲ ਜਾਣਗੇ।