ਹੈਦਰਾਬਾਦ: ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਕਿਹਾ ਕਿ ਯੂਏਪੀਏ ਕਾਰਨ ਪ੍ਰੋ. ਸਾਈਬਾਬਾ ਨੂੰ ਸਾਲਾਂ ਤੱਕ ਜੇਲ੍ਹ ਅੰਦਰ ਕਸ਼ਟ ਝੱਲਣੇ ਪਏ ਤੇ ਉਨ੍ਹਾਂ ਦੇ ਹਮਾਇਤੀ ਬੇਬਸੀ ਨਾਲ ਸਭ ਕੁਝ ਦੇਖਦੇ ਰਹੇ। ਉਨ੍ਹਾਂ ਟਵੀਟ ਕੀਤਾ, ‘ਯੂਏਪੀਏ ਭਾਜਪਾ ਤੇ ਕਾਂਗਰਸ ਦੀ ਮਿਲੀਭੁਗਤ ਨਾਲ ਤਿਆਰ ਕੀਤਾ ਗਿਆ ਇੱਕ ਦੈਂਤ ਹੈ ਅਤੇ ਬੇਕਸੂਰ ਮੁਸਲਮਾਨ, ਦਲਿਤ, ਆਦੀਵਾਸੀ ਤੇ ਸਰਕਾਰ ਵਿਰੋਧੀ ਲੋਕ ਇਸ ਦੇ ਪੀੜਤ ਹਨ।’ ਉਨ੍ਹਾਂ ਕਿਹਾ, ‘ਯੂਏਪੀਏ ਤਹਿਤ ਹੁਣ ਤੱਕ ਤਿੰਨ ਫੀਸਦ ਲੋਕ ਹੀ ਦੋਸ਼ੀ ਸਾਬਤ ਕੀਤੇ ਗਏ ਹਨ ਜਦਕਿ ਕਈ ਸਾਲਾਂ ਤੋਂ ਬੇਕਸੂਰ ਲੋਕ ਜੇਲ੍ਹਾਂ ’ਚ ਹੀ ਬੰਦ ਪਏ ਹਨ।’ -ਪੀਟੀਆਈ