ਮੁੰਬਈ, 11 ਮਈ
ਮੁੰਬਈ ਪੁਲੀਸ ਦੇ ਦੋ ਵਾਰ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੂੰ ਅੱਜ ਪੁਲੀਸ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਨੇੜਿਉਂ ਧਮਾਕਾਖੇਜ਼ ਸਮੱਗਰੀ ਵਾਲੀ ਐਸਯੂਵੀ ਮਿਲਣ ਤੋਂ ਬਾਅਦ ਤੇ ਕਾਰੋਬਾਰੀ ਮਨਸੁਖ ਹਿਰੇਨ ਦੀ ਹੱਤਿਆ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ ਨੇ ਸਚਿਨ ਨੂੰ ਗ੍ਰਿਫਤਾਰ ਕੀਤਾ ਸੀ।-ਪੀਟੀਆਈ