ਨਵੀਂ ਦਿੱਲੀ, 23 ਅਪਰੈਲ
ਰੂਸ ਵੱਲੋਂ ਨਵੀਂ ਸਮਾਂ ਸੀਮਾ ਤਹਿਤ ਭਾਰਤ ਨੂੰ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੇ ਐੱਸ-400 ਟਰਾਇੰਫ ਮਿਜ਼ਾਈਲ ਸਿਸਟਮ ਦੀਆਂ ਬਾਕੀ ਦੋ ਖੇਪਾਂ (ਰੈਜੀਮੈਂਟ) ਦੀ ਸਪਲਾਈ ਅਗਲੇ ਸਾਲ ਤੱਕ ਕੀਤੀ ਜਾਵੇਗੀ। ਰੂਸ 5.5 ਅਰਬ ਅਮਰੀਕੀ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ ਲੰਮੀ ਦੂਰੀ ਦੇ ਮਿਜ਼ਾਈਲ ਸਿਸਟਮ ਦੀਆਂ ਤਿੰਨ ਇਕਾਈਆਂ ਦੀ ਸਪਲਾਈ ਪਹਿਲਾਂ ਹੀ ਕਰ ਚੁੱਕਾ ਹੈ। ਸੂਤਰਾਂ ਨੇ ਕਿਹਾ ਕਿ ਉਮੀਦ ਹੈ ਕਿ ਭਾਰਤ ਨੂੰ ਰੂਸ ਵੱਲੋਂ ਬਣਾਏ ਦੋ ਜੰਗੀ ਬੇੜਿਆਂ ਵਿੱਚ ਪਹਿਲੇ ਜੰਗੀ ਬੇੜੇ ‘ਤੁਸ਼ਿਲ’ ਦੀ ਸਪਲਾਈ ਸਤੰਬਰ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਦੂਸਰੇ ਜੰਗੀ ਬੇੜੇ ‘ਤਮਾਲ’ ਦੀ ਸਪਲਾਈ ਜਨਵਰੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੂਲ ਸਮਾਂ ਸੀਮਾ ਤਹਿਤ ਇਨ੍ਹਾਂ ਬੇੜਿਆਂ ਦੀ ਸਪਲਾਈ 2022 ਤੱਕ ਹੋਣੀ ਸੀ ਪਰ ਯੂਕਰੇਨ-ਰੂਸ ਜੰਗ ਕਾਰਨ ਇਹ ਪੱਛੜ ਗਈ। -ਪੀਟੀਆਈ