ਨਵੀਂ ਦਿੱਲੀ: ਰੂਸ ਦੀ ਸਰਕਾਰ ਨੇ ਕਰੋਨਾਵਾਇਰਸ ਦੇ ਟੀਕੇ ‘ਸਪੂਤਨਿਕ ਵੀ’ ਦੇ ਉਤਪਾਦਨ ਲਈ ਭਾਰਤ ਤੋਂ ਮਦਦ ਮੰਗੀ ਹੈ। ਉਨ੍ਹਾਂ ਤੀਜੇ ਗੇੜ ਦੇ ਟਰਾਇਲ ਵਿਚ ਵੀ ਮਦਦ ਕਰਨ ਲਈ ਕਿਹਾ ਹੈ। ‘ਸਪੂਤਨਿਕ’ ਇਕ ਅਡੀਨੋਵਾਇਰਸ ਵੈਕਟਰ ਅਧਾਰਿਤ ਵੈਕਸੀਨ ਹੈ। ਟੀਕੇ ਨੂੰ 11 ਅਗਸਤ ਨੂੰ ਰਜਿਸਟਰ ਕੀਤਾ ਗਿਆ ਸੀ। ਨੀਤੀ ਅਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਦੱਸਿਆ ਕਿ ਤੀਜੇ ਗੇੜ ਦੇ ਟਰਾਇਲ ਜਾਂ ਅਧਿਐਨ ਸਾਂਝਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਭਾਰਤ ਸਰਕਾਰ ਇਸ ਅਪੀਲ ਨੂੰ ਮਹੱਤਤਾ ਦੇ ਰਹੀ ਹੈ।
-ਪੀਟੀਆਈ