ਮਾਸਕੋ, 12 ਦਸੰਬਰ
ਦੱਖਣੀ ਰੂਸ ’ਚ ਉੱਚ ਸੁਰੱਖਿਆ ਏਜੰਸੀ ਦੇ ਇੱਕ ਸਥਾਨਕ ਦਫ਼ਤਰ ਅੱਗੇ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ’ਚ ਰੂਸ ਦੇ ਕਾਨੂੰਨ ਲਾਗੂ ਕਰਵਾਉਣ ਵਾਲੇ ਛੇ ਅਧਿਕਾਰੀ ਜ਼ਖ਼ਮੀ ਹੋ ਗਏ। ਰੂਸ ਦੀ ਅਤਿਵਾਦ ਵਿਰੋਧੀ ਕਮੇਟੀ ਵੱਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਕਿ ਇਹ ਧਮਾਕਾ ਰੂਸ ਦੇ ਉੱਤਰੀ ਕਾਕੇਸਸ ’ਚ ਕਾਰਾਚਾਏਵੋ-ਚੇਰਕੇਸੀਯਾ ਇਲਾਕੇ ’ਚ ਉਚਕੇਕਨ ’ਚ ਸੰਘੀ ਸੁਰੱਖਿਆ ਸਰਵਿਸ (ਐੱਫਐੱਸਬੀ) ਦਫ਼ਤਰ ਦੀ ਇਮਾਰਤ ਦੇ ਬਾਹਰਵਾਰ ਹੋਇਆ। ‘ਦਿ ਇੰਟਰਫੈਕਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਸਵੇਰੇ ਇਮਾਰਤ ਦੇ ਬਾਹਰ ਇੱਕ ਧਮਾਕਾ ਹੋਇਆ, ਜਿਸ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਘਟਨਾ ਦੀ ਜਾਂਚ ਲਈ ਜਦੋਂ ਕਾਨੂੰਨ ਲਾਗੂ ਕਰਵਾਉਣ ਵਾਲੇ ਅਧਿਕਾਰੀ ਉਥੇ ਗਏ ਤਾਂ ਆਤਮਘਾਤੀ ਬੰਬਾਰ ਨੇ ਧਮਾਕਾ ਕਰ ਦਿੱਤਾ, ਜਿਸ ਵਿੱਚ ਉਸ ਦੀ ਮੌਤ ਹੋ ਗਈ। -ਏਪੀ