ਮੁੰਬਈ: ਆਰਬੀਆਈ ਵੱਲੋਂ ਨੀਤੀਗਤ ਵਿਆਜ਼ ਦਰਾਂ ’ਚ ਕੋਈ ਫੇਰਬਦਲ ਨਾ ਕਰਨ ਦੇ ਫੈਸਲੇ ਮਗਰੋਂ ਰੁਪਇਆ 8 ਪੈਸੇ ਦੀ ਮਜ਼ਬੂਤੀ ਨਾਲ 73.16 ਰੁਪਏ ਪ੍ਰਤੀ ਡਾਲਰ ਦੇ ਭਾਅ ’ਤੇ ਬੰਦ ਹੋਇਆ। ਵਿਦੇਸ਼ੀ ਕਰੰਸੀ ਮਾਰਕੀਟ ਵਿੱਚ ਰੁਪਇਆ ਅੱਜ ਦਿਨ ਦੇ ਕਾਰੋਬਾਰ ਦੌਰਾਨ ਇਕ ਡਾਲਰ ਦੇ ਮੁਕਾਬਲੇ 73.21 ਰੁਪਏ ਦੇ ਪੱਧਰ ’ਤੇ ਖੁੱਲ੍ਹਿਆ ਸੀ ਤੇ ਇਕ ਵਾਰ 73.02 ਰੁਪਏ ਦੇ ਪੱਧਰ ’ਤੇ ਵੀ ਗਿਆ, ਪਰ ਅੱਠ ਪੈਸੇ ਦੇ ਵਾਧੇ ਨਾਲ 73.16 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ