ਮੁੰਬਈ: ਵਿਸ਼ਵ ਭਰ ਦੇ ਬਾਜ਼ਾਰਾਂ ਵਿਚ ਡਾਲਰ ਦੇ ਮਜ਼ਬੂਤ ਹੋਣ ਕਾਰਨ ਅੰਤਰ-ਬੈਂਕ ਵਿਦੇਸ਼ੀ ਮੁਦਰਾ ਤਬਾਦਲਾ ਬਾਜ਼ਾਰ ਵਿਚ ਰੁਪਿਆ ਅੱਜ ਅਮਰੀਕੀ ਡਾਲਰ ਦੀ ਤੁਲਨਾ ਵਿਚ 31 ਪੈਸੇ ਦੀ ਗਿਰਾਵਟ ਨਾਲ 82.78 (ਅਸਥਾਈ) ਪ੍ਰਤੀ ਡਾਲਰ ਉਤੇ ਬੰਦ ਹੋਇਆ। ਬਾਜ਼ਾਰ ਵਿਚ ਰੁਪਿਆ 82.35 ਉਤੇ ਖੁੱਲ੍ਹਿਆ ਤੇ ਬਾਅਦ ਵਿਚ ਇਸ ਨੇ 82.32 ਦੇ ਉੱਚੇ ਪੱਧਰ ਤੇ 82.80 ਦੇ ਹੇਠਲੇ ਪੱਧਰ ਨੂੰ ਛੋਹਿਆ। ਕਾਰੋਬਾਰ ਦੇ ਅੰਤ ਵਿਚ ਇਹ ਆਪਣੇ ਪਿਛਲੇ ਬੰਦ ਭਾਅ ਦੇ ਮੁਕਾਬਲੇ 31 ਪੈਸੇ ਦੀ ਗਿਰਾਵਟ ਨਾਲ 82.78 ਪ੍ਰਤੀ ਡਾਲਰ ਉਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਰੁਪਿਆ 82.47 ਰੁਪਏ ਪ੍ਰਤੀ ਡਾਲਰ ਉਤੇ ਬੰਦ ਹੋਇਆ ਸੀ। ਦੂਜੇ ਪਾਸੇ 30 ਸ਼ੇਅਰਾਂ ’ਤੇ ਅਧਾਰਿਤ ਬੀਐੱਸਈ 786.74 ਅੰਕ ਵੱਧ ਕੇ 60,746.59 ਅੰਕਾਂ ਉਤੇ ਬੰਦ ਹੋਇਆ। -ਪੀਟੀਆਈ