ਨਵੀਂ ਦਿੱਲੀ: ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਟਵਿੱਟਰ ਨੂੰ ਚੁਣੌਤੀ ਦੇਣ ਵਾਲੀ ਭਾਰਤੀ ਸੋਸ਼ਲ ਸਾਈਟ ਕੂ ’ਤੇ ਖਾਤਾ ਖੋਲ੍ਹ ਲਿਆ ਹੈ ਤਾਂ ਜੋ ਲੋਕਾਂ ਨਾਲ ਭਾਰਤੀ ਭਾਸ਼ਾਵਾਂ ’ਚ ਸੰਪਰਕ ਬਣਾਇਆ ਜਾ ਸਕੇ। ਨਵੇਂ ਆਈਟੀ ਨੇਮਾਂ ਸਮੇਤ ਹੋਰ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਨਾਲ ਕੁੰਢੀਆਂ ਫਸਾਉਣ ਕਰਕੇ ਟਵਿੱਟਰ ਤੋਂ ਹੁਕਮਰਾਨ ਪਾਰਟੀ ਦੇ ਆਗੂਆਂ ਦਾ ਰੁਝਾਨ ਘਟਦਾ ਜਾ ਰਿਹਾ ਹੈ ਅਤੇ ਉਨ੍ਹਾਂ ਕੂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਬਿਆਨ ’ਚ ਜਾਣਕਾਰੀ ਦਿੱਤੀ ਕਿ ਆਰਐੱਸਐੱਸ ਨੇ @RSSOrg ਦੀ ਵਰਤੋਂ ਕਰਦਿਆਂ ਕੂ ’ਤੇ ਖਾਤਾ ਖੋਲ੍ਹ ਲਿਆ ਹੈ। -ਪੀਟੀਆਈ