ਰਾਏਪੁਰ, 10 ਸਤੰਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਾਲ ਜੁੜੇ ਵੱਖ ਵੱਖ ਸੰਗਠਨਾਂ ਦੀ ਤਿੰਨ ਰੋਜ਼ਾ ਅਖਿਲ ਭਾਰਤੀ ਸਮਨਵਯ ਬੈਠਕ ਅੱਜ ਤੋਂ ਛੱਤੀਸਗੜ੍ਹ ਦੀ ਰਾਜਧਾਨੀ ਵਿੱਚ ਸ਼ੁਰੂ ਹੋ ਗਈ ਹੈ। ਮੀਟਿੰਗ ਦੀ ਸ਼ੁਰੂਆਤ ਮੌਕੇ ਅਖਿਲ ਭਾਰਤੀ ਪ੍ਰਚਾਰ ਪ੍ਰਧਾਨ ਸੁਨੀਲ ਅੰਬੇਕਰ ਨੇ ਦੱਸਿਆ ਕਿ ਇਸ ਬੈਠਕ ਵਿੱਚ ਸਮਾਜ ਦੀ ਸੇਵਾ ਲਈ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵਿਆਪਕ ਮੀਟਿੰਗ ਸਾਲ ਵਿੱਚ ਇਕ ਵਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਖ਼ਤਮ ਹੋਣ ਵਾਲੀ ਇਸ ਮੀਟਿੰਗ ਵਿੱਚ ਡਾ. ਮੋੋਹਨ ਭਾਗਵਤ, ਦੱਤਾਤ੍ਰੇਯ ਹੋਸਬੋਲੇ ਸਣੇ ਕਈ ਹੋਰ ਸੰਗਠਨਾਂ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਵਿੱਚ ਕੁੱਲ 36 ਸੰਗਠਨ ਹਾਜ਼ਰੀ ਭਰਨਗੇ। ਇਨ੍ਹਾਂ ਵਿੱਚ ਵਿਦਿਆ ਭਾਰਤੀ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਸਕਸ਼ਮ, ਵਨਵਾਸੀ ਕਲਿਆਣ ਆਸ਼ਰਮ, ਸੇਵਾ ਭਾਰਤੀ ਸ਼ਾਮਲ ਹੋਣਗੇ। -ਏਐਨਆਈ