ਨਵੀਂ ਦਿੱਲੀ, 7 ਜੂਨ
ਕੇਂਦਰ ਸਰਕਾਰ ਨੇ ਪੁਲੀਸ ਬਲਾਂ ਦੇ ਆਧੁਨਿਕੀਕਰਨ, ਮਜ਼ਬੂਤ ਸੁਰੱਖਿਆ ਵਾਲੇ ਪੁਲੀਸ ਸਟੇਸ਼ਨਾਂ ਦੀ ਉਸਾਰੀ ਤੇ ਹੋਰ ਕਈ ਸਕੀਮਾਂ ਲਾਗੂ ਕਰਨ ਦੇ ਇਰਾਦੇ ਨਾਲ ਵੱਖ ਵੱਖ ਰਾਜਾਂ ਨੂੰ 126.7 ਕਰੋੜ ਰੁਪਏ ਜਾਰੀ ਕੀਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਨਾਲ ਜੁੜੀ ਖਰਚਾ (ਐੱਸਆਰਈ) ਸਕੀਮ ਤਹਿਤ ਛੱਤੀਸਗੜ੍ਹ ਨੂੰ 22.59 ਕਰੋੜ, ਝਾਰਖੰਡ ਨੂੰ 2.63 ਕਰੋੜ ਤੇ ਉੜੀਸਾ ਨੂੰ 14.76 ਕਰੋੜ ਰੁਪਏ ਜਾਰੀ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਕੇਂਦਰੀ ਸਹਾਇਤਾ (ਐੱਸਸੀਏ) ਤਹਿਤ ਮਹਾਰਾਸ਼ਟਰ ਨੂੰ ਗ੍ਰਹਿ ਮੰਤਰਾਲੇ ਵੱਲੋਂ 7.5 ਕਰੋੜ ਰੁੁਪਏ ਰਿਲੀਜ਼ ਕੀਤੇ ਗਏ ਹਨ। ਪੁਲੀਸ ਬਲਾਂ ਦੇ ਨਵੀਨੀਕਰਨ ਲਈ ਕੇਂਦਰੀ ਸਪਾਂਸਰਡ ਸਕੀਮ ਤਹਿਤ ਵੱਖ ਵੱਖ ਰਾਜਾਂ ਨੂੰ 69.215 ਕਰੋੜ ਰੁਪਏ ਜਾਰੀ ਕੀਤੇ ਗਏ ਹਨ। -ਪੀਟੀਆਈ