ਲਖਨਊ, 11 ਜੁਲਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਵੱਧ ਰਹੀ ਅਬਾਦੀ ਸਮਾਜ ਵਿੱਚ ਚੱਲ ਰਹੀ ਅਸਮਾਨਤਾ ਅਤੇ ਹੋਰ ਸਮੱਸਿਆਵਾਂ ਦੀ ਜੜ੍ਹ ਹੈ ਅਤੇ ਅਬਾਦੀ ਕੰਟਰੋਲ ਸਮਾਜ ਦੀ ਤਰੱਕੀ ਦੀ ਮੁੱਢਲੀ ਸ਼ਰਤ ਹੈ। ਇਥੇ ਪੰਜ ਕਾਲੀਦਾਸ ਮਾਰਗ ਵਿਖੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਉੱਤਰ ਪ੍ਰਦੇਸ਼ ਆਬਾਦੀ ਨੀਤੀ 2021-2030 ਦੇ ਉਦਘਾਟਨ ਤੋਂ ਬਾਅਦ ਸਮਾਰੋਹ ਵਿੱਚ ਮੁੱਖ ਮੰਤਰੀ ਨੇ ਵੱਧ ਰਹੀ ਅਬਾਦੀ ਦੀ ਸਮੱਸਿਆ ਪ੍ਰਤੀ ਆਪਣੀ ਚਿੰਤਾ ਜ਼ਾਹਰ ਕੀਤੀ।