ਨਵੀਂ ਦਿੱਲੀ: ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਖੁਰਾਕੀ ਕੀਮਤਾਂ ਵਿੱਚ ਆਏ ਉਛਾਲ ਨਾਲ ਜੁਲਾਈ ਮਹੀਨੇ ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ 6.93 ਫੀਸਦ ਰਹੀ। ਇਕ ਮਹੀਨੇ ਪਹਿਲਾਂ ਭਾਵ ਜੂਨ ਵਿੱਚ ਇਹ ਅੰਕੜਾ 6.23 ਫੀਸਦ ਸੀ। ਭਾਰਤ ਦਾ ਖਪਤਕਾਰ ਖੁਰਾਕ ਕੀਮਤ ਸੂਚਕਾਂਕ (ਸੀਐੱਫਪੀਆਈ) ਜਿਹੜਾ ਜੂਨ ਵਿੱਚ 8.72 ਸੀ, ਉਹ ਜੁਲਾਈ ਮਹੀਨੇ ਵਧ ਕੇ 9.62 ਫੀਸਦ ਨੂੰ ਪੁੱਜ ਗਿਆ। ਸੀਐੱਫਪੀਆਈ ਖੁਰਾਕ ਉਤਪਾਦਾਂ ਦੀ ਪ੍ਰਚੂਨ ਕੀਮਤਾਂ ਵਿੱਚ ਆਈ ਤਬਦੀਲੀ ਨੂੰ ਮਾਪਦੀ ਹੈ। ਸੂਚਕਾਂਕ ਮੁਤਾਬਕ ਜੁਲਾਈ ਮਹੀਨੇ ਮੀਟ ਤੇ ਮੱਛੀ ਦੀਆਂ ਕੀਮਤਾਂ 18.81 ਫੀਸਦ ਜਦੋਂਕਿ ਆਂਡੇ 8.79 ਫੀਸਦ ਤਕ ਮਹਿੰਗੇ ਹੋਏ।
-ਪੀਟੀਆਈ