ਨਵੀਂ ਦਿੱਲੀ, 29 ਅਗਸਤ
ਇਥੇ ਕੇਜਰੀਵਾਲ ਸਰਕਾਰ ਦੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ’ਤੇ ਚਰਚਾ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਰਜ ਕੇ ਹੰਗਾਮਾ ਕੀਤਾ। ਉਹ ਸਦਨ ਵਿਚਕਾਰ ਆ ਕੇ ਗਏ ਤੇ ਸਿਸੋਦੀਆ ਦੇ ੇਅਸਤੀਫੇ ਦੀ ਮੰਗ ਕੀਤੀ। ਭਾਜਪਾ ਵਿਧਾਇਕਾਂ ਦੇ ਸ਼ਾਂਤ ਨਾ ਹੋਣ ’ਤੇ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਉਨ੍ਹਾਂ ਨੂੰ ਮਾਰਸ਼ਲਾਂ ਰਾਹੀਂ ਸਦਨ ਤੋਂ ਬਾਹਰ ਕਢਵਾ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ ਮਤ ’ਤੇ ਚਰਚਾ ਕਰਨ ਤੋਂ ਬਾਅਦ ਵੋਟਿੰਗ ਵੀ ਹੋਵੇਗੀ।
ਇਸ ਮੌਕੇ ਕੇਜਰੀਵਾਲ ਸਰਕਾਰ ਨੇ ਵਿਸ਼ਵਾਸ ਮਤ ਪ੍ਰਸਤਾਵ ਪੇਸ਼ ਕੀਤਾ। ਦਿੱਲੀ ਵਿਚ ਵਿਧਾਨ ਸਭਾ ਦੀਆਂ 70 ਸੀਟਾਂ ਹਨ। ਸੱਤਾਧਾਰੀ ‘ਆਪ’ ਕੋਲ 62 ਅਤੇ ਭਾਜਪਾ ਕੋਲ 8 ਵਿਧਾਇਕ ਹਨ। ਆਪ ਸਰਕਾਰ ਨੂੰ ਬਹੁਮਤ ਸਾਬਤ ਕਰਨ ਲਈ 36 ਸੀਟਾਂ ਚਾਹੀਦੀਆਂ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਭਰ ਵਿਚ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਖਰੀਦਣ ਦਾ ਕੰਮ ਕਰ ਰਹੀ ਹੈ।