ਭੋਪਾਲ: ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਆਰਜ਼ੀ ਪ੍ਰਧਾਨ (ਪ੍ਰੋਟੈੱਮ ਸਪੀਕਰ) ਰਾਮੇਸ਼ਵਰ ਸ਼ਰਮਾ ਨੇ ਅੱਜ ਦਾਅਵਾ ਕੀਤਾ ਕਿ ਰਿੰਕੂ ਸ਼ਰਮਾ ਲਈ ਨਿਆਂ ਦੀ ਮੰਗ ਕਰਨ ’ਤੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦਿੱਲੀ ’ਚ 10 ਫਰਵਰੀ ਨੂੰ ਕੁਝ ਲੋਕਾਂ ਨੇ ਰਿੰਕੂ ਸ਼ਰਮਾ ਦੀ ਹੱਤਿਆ ਕਰ ਦਿੱਤੀ ਸੀ। ਰਾਮੇਸ਼ਵਰ ਨੇ ਫੇਸਬੁੱਕ ’ਤੇ ਇਸ ਪੋਸਟ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ, ‘ਰਿੰਕੂ ਸ਼ਰਮਾ ਨੂੰ ਨਿਆਂ ਮਿਲਣਾ ਚਾਹੀਦਾ ਹੈ। ਇਸ ਦੀ ਮੰਗ ਕਰਨ ’ਤੇ ਮੈਨੂੰ ਫੇਸਬੁੱਕ ’ਤੇ ਧਮਕੀ ਦਿੱਤੀ ਗਈ ਕਿ ਜੋ ਹਾਲ ਰਿੰਕੂ ਸ਼ਰਮਾ ਦਾ ਹੋਇਆ ਹੈ, ਉਹ ਮੇਰਾ ਵੀ ਹੋ ਸਕਦਾ ਹੈ। ਮੈਂ ਇਸ ਤਰ੍ਹਾਂ ਦੀ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ।’ ਉਨ੍ਹਾਂ ਕਿਹਾ ਕਿ ਰਿੰਕੂ ਸ਼ਰਮਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। -ਪੀਟੀਆਈ