ਰਿਜਿਜੂ ਦੀ ‘‘ਭਾਰਤ ਵਿਰੋਧੀ ਗੈਂਗ’’ ਟਿੱਪਣੀ ਨਿਆਂਪਾਲਿਕਾ ’ਤੇ ਦਬਾਅ ਬਣਾਉਣ ਤੇ ਜੱਜਾਂ ਨੂੰ ਧਮਕਾਉਣ ਦੀ ਕੋਸ਼ਿਸ਼: ਸੰਜੈ ਰਾਊਤ : The Tribune India

ਰਿਜਿਜੂ ਦੀ ‘‘ਭਾਰਤ ਵਿਰੋਧੀ ਗੈਂਗ’’ ਟਿੱਪਣੀ ਨਿਆਂਪਾਲਿਕਾ ’ਤੇ ਦਬਾਅ ਬਣਾਉਣ ਤੇ ਜੱਜਾਂ ਨੂੰ ਧਮਕਾਉਣ ਦੀ ਕੋਸ਼ਿਸ਼: ਸੰਜੈ ਰਾਊਤ

‘‘ਸਰਕਾਰ ਦੀ ਅਲੋਚਨਾ ਕਰਨ ਦਾ ਮਤਲਬ ਦੇਸ਼ ਦੀ ਅਲੋਚਨਾ ਨਹੀਂ’’

ਰਿਜਿਜੂ ਦੀ ‘‘ਭਾਰਤ ਵਿਰੋਧੀ ਗੈਂਗ’’ ਟਿੱਪਣੀ ਨਿਆਂਪਾਲਿਕਾ ’ਤੇ ਦਬਾਅ ਬਣਾਉਣ ਤੇ ਜੱਜਾਂ ਨੂੰ ਧਮਕਾਉਣ ਦੀ ਕੋਸ਼ਿਸ਼: ਸੰਜੈ ਰਾਊਤ

ਮੁੰਬਈ, 19 ਮਾਰਚ

ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਅੱਜ ਕਥਿਤ ਦੋਸ਼ ਲਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੀ ਟਿੱਪਣੀ ਕਿ ਕੁਝ ਸੇਵਾਮੁਕਤ ਜੱਜ ‘‘ਭਾਰਤ ਵਿਰੋਧੀ ਗਰੋਹ’’ ਦਾ ਹਿੱਸਾ ਹਨ, ਨਿਆਂਪਾਲਿਕਾ ’ਤੇ ਦਬਾਅ ਪਾਉਣ ਅਤੇ ਜੱਜਾਂ ਨੂੰ ਧਮਕੀ ਦੇਣ ਦੀ ਕੋਸ਼ਿਸ਼ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਕੌਮੀ ਰਾਜਧਾਨੀ ਵਿੱਚ ‘ਇੰਡੀਆ ਟੂਡੇ ਕਨਕਲੇਵ’ ਵਿੱਚ ਬੋਲਦਿਆਂ, ਰਿਜਿਜੂ ਨੇ ਦਾਅਵਾ ਕੀਤਾ ਸੀ ਕਿ ਕੁਝ ਸੇਵਾਮੁਕਤ ਜੱਜ ਅਤੇ ਕੁਝ ਕਾਰਕੁਨ ਜੋ ‘‘ਭਾਰਤ ਵਿਰੋਧੀ ਗਰੋਹ ਦਾ ਹਿੱਸਾ’’ ਹਨ, ਭਾਰਤੀ ਨਿਆਂਪਾਲਿਕਾ ਨੂੰ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਟਿੱਪਣੀ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਰਾਊਤ ਨੇ ਕਿਹਾ, ‘‘ਇਹ ਕਿਹੋ ਜਿਹਾ ਲੋਕਤੰਤਰ ਹੈ? ਕੀ ਇਹ ਇੱਕ ਕਾਨੂੰਨ ਮੰਤਰੀ ਦੁਆਰਾ ਨਿਆਂਪਾਲਿਕਾ ਨੂੰ ਧਮਕੀ ਦੇਣ ਦੇ ਅਨੁਕੂਲ ਹੈ? ਇਹ ਉਨ੍ਹਾਂ ਜੱਜਾਂ ਲਈ ਧਮਕੀ ਹੈ ਜੋ ਸਰਕਾਰ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ ਅਤੇ ਇਹ ਨਿਆਂਪਾਲਿਕਾ ’ਤੇ ਦਬਾਅ ਪਾਉਣ ਦੀ ਇੱਕ ਕੋਸ਼ਿਸ਼ ਹੈ।’’ ਰਾਊਤ ਨੇ ਆਖਿਆ ਕਿ ਸਰਕਾਰ ਦੀ ਆਲੋਚਨਾ ਕਰਨ ਦਾ ਮਤਲਬ ਰਾਸ਼ਟਰ ਦੇ ਖਿਲਾਫ਼ ਹੋਣਾ ਨਹੀਂ ਹੈ। ਰਾਹੁਲ ਗਾਂਧੀ ਨੂੰ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ’ਤੇ ਪੁੱਛੇ ਗਏ ਸਵਾਲ ’ਤੇ ਰਾਊਤ ਨੇ ਕਿਹਾ, ‘‘ਰਾਹੁਲ ਗਾਂਧੀ ਮੁਆਫੀ ਨਹੀਂ ਮੰਗਣਗੇ ਅਤੇ ਉਹ ਕਿਉਂ ਮੰਗਣਗੇ?" ਉਨ੍ਹਾਂ ਦੋਸ਼ ਲਾਇਆ, ‘‘ਅਸਲ ਵਿਚ ਭਾਜਪਾ ਦੇ ਨੇਤਾ ਵਿਦੇਸ਼ੀ ਧਰਤੀ ’ਤੇ ਦੇਸ਼ ਅਤੇ ਇਸ ਦੇ ਸਿਆਸੀ ਨੇਤਾਵਾਂ ਦੇ ਖ਼ਿਲਾਫ਼ ਬੋਲੇ ਹਨ।’’-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All