ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 22 ਸਤੰਬਰ
ਕਰੀਬ ਦੋ ਲੱਖ ਵਿਦਿਆਰਥੀ ਕੰਪਾਰਟਮੈਂਟਲ ਪ੍ਰੀਖਿਆਵਾਂ ਵਿੱਚ ਬੈਠ ਰਹੇ ਹਨ ਤੇ ਉਨ੍ਹਾਂ ਦਾ ਸਾਲ ਖਰਾਬ ਹੋਣ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੀਬੀਐੱਸਈ ਨੂੰ ਕੰਪਾਰਟਮੈਂਟ ਦੇ ਨਤੀਜੇ ਜਲਦੀ ਤੋਂ ਜਲਦੀ ਐਲਾਨਣ ਲਈ ਕਿਹਾ ਹੈ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੂੰ 24 ਸਤੰਬਰ ਤੱਕ ਅਕਾਦਮਿਕ ਕੈਲੰਡਰ ਜਾਰੀ ਨਾ ਕਰਨ ਦੇ ਨਿਰਦੇਸ਼ ਦਿੱਤੇ। ਸੀਬੀਐੱਸਈ ਅਤੇ ਯੂਜੀਸੀ ਦੋਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਬੈਂਚ ਨੇ ਸੁਣਵਾਈ ਦੀ ਅਗਲੀ ਤਰੀਕ 24 ਸਤੰਬਰ ਮਿੱਥ ਦਿੱਤੀ ਹੈ। ਸੀਬੀਐੱਸਈ ਵੱਲੋਂ ਕੰਪਾਰਟਮੈਂਟਲ ਪ੍ਰੀਖਿਆਵਾਂ ਅੱਜ ਤੋਂ ਲਈਆਂ ਜਾ ਰਹੀਆਂ ਤੇ ਇਹ 29 ਸਤੰਬਰ ਤੱਕ ਚੱਲਣਗੀਆਂ।