ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਜਦੋਂ ਤੱਕ ਉਹ ਲੌਕਡਾਊਨ ਦੇ ਸਮੇਂ ਵੇਲੇ ਬੀਐੱਸ-4 ਵਾਹਨਾਂ ਦੀ ਹੋਈ ਰਜਿਸਟਰੇਸ਼ਨ ਦੇ ਮੁੱਦੇ ਦਾ ਫ਼ੈਸਲਾ ਨਹੀਂ ਕਰ ਲੈਂਦੇ ਹਨ ਉਦੋਂ ਤੱਕ ਅਜਿਹੇ ਵਾਹਨਾਂ ਦੀ ਅੱਗੇ ਰਜਿਸਟਰੇਸ਼ਨ ਨਹੀਂ ਹੋਵੇਗੀ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਹ ਫ਼ੈਸਲਾ ਨਹੀਂ ਸੁਣਾ ਦਿੰਦੇ ਹਨ, ਉਸ ਸਮੇਂ ਤੱਕ ਅਧਿਕਾਰੀ ਬੀਐੱਸ-4 ਵਾਹਨਾਂ ਨੂੰ ਰਜਿਸਟਰ ਨਹੀਂ ਕਰਨਗੇ। ਬੈਂਚ ਨੇ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਲੌਕਡਾਊਨ ਦੌਰਾਨ ਵੇਚੇ ਗਏ ਵਾਹਨਾਂ ਦੀ ਜਾਣਕਾਰੀ ਦੇਣ। ਬੈਂਚ ਵੱਲੋਂ ਹੁਣ 13 ਅਗਸਤ ਨੂੰ ਸੁਣਵਾਈ ਹੋਵੇਗੀ।
-ਪੀਟੀਆਈ