ਪੁਣੇ: ਮਹਾਰਾਸ਼ਟਰ ਦੇ ਪੁਣੇ ’ਚ ਕਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਤਿੰਨ ਅਪਰੈਲ ਤੋਂ ਸੱਤ ਦਿਨ ਲਈ ਰੇਸਤਰਾਂ, ਬਾਰ ਤੇ ਖਾਣ-ਪੀਣ ਦੀਆਂ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਸ਼ਾਮ ਛੇ ਤੋਂ ਸਵੇਰੇ ਛੇ ਵਜੇ ਤੱਕ ਕਰਫਿਊ ਰਹੇਗਾ ਅਤੇ ਮਾਲ, ਸਿਨੇਮਾਘਰ ਅਤੇ ਧਾਰਮਿਕ ਥਾਵਾਂ ਸੱਤ ਦਿਨ ਬੰਦ ਰਹਿਣਗੀਆਂ। -ਪੀਟੀਆਈ