ਨਵੀਂ ਦਿੱਲੀ, 29 ਸਤੰਬਰ
ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐੱਸਡੀਐੱਮਸੀ) ਨੇ ਇੱਥੇ ਇੱਕ ਸਾੜੀ ਪਹਿਨੀ ਮਹਿਲਾ ਨੂੰ ਕਥਿਤ ਤੌਰ ’ਤੇ ਅੰਦਰ ਦਾਖਲ ਹੋਣ ਤੋਂ ਇਨਕਾਰ ਕਰਨ ਵਾਲੇ ਰੈਸਟੋਰੈਂਟ ਨੂੰ ਵਪਾਰ ਲਈ ਲੋੜੀਂਦਾ ਲਾਇਸੈਂਸ ਨਾ ਹੋਣ ਕਾਰਨ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਦੂਜੇ ਪਾਸੇ ਨੋਟਿਸ ਦੇ ਜਵਾਬ ’ਚ 27 ਸਤੰਬਰ ਨੂੰ ਰੈਸਟੋਰੈਂਟ ਮਾਲਕ ਨੇ ਕਿਹਾ ਹੈ ਕਿ ਉਸ ਨੇ ਰੈਸਟੋਰੈਂਟ ਬੰਦ ਕਰ ਦਿੱਤਾ ਹੈ। ਐੱਸਡੀਐੱਮਸੀ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਐਂਡਿਰਊ ਗੰਜ ਦੇ ਆਂਸਲ ਪਲਾਜ਼ਾ ਐਕੁਇਲਾ ਰੈਸਟੋਰੈਂਟ, ਜੋ ਕਿ ਬਿਨਾ ਵੈਲਿਡ ਲਾਇਸੈਂਸ ਦੇ ਚੱਲ ਰਿਹਾ ਸੀ, ਨੂੰ ਬੰਦ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਨੋਟਿਸ 24 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। -ਪੀਟੀਆਈ