ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮੌਕੇ ਪੂਰਾ ਸਤਿਕਾਰ ਰੱਖਿਆ: ਸਭਿਆਚਾਰ ਮੰਤਰਾਲਾ

ਲਾਈਟ ਐਂਡ ਸਾਊਂਡ ਸ਼ੋਅ ਨੂੰ ਲੈ ਕੇ ਹੋ ਰਹੀ ਨੁਕਤਾਚੀਨੀ ਦਾ ਜਵਾਬ

ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮੌਕੇ ਪੂਰਾ ਸਤਿਕਾਰ ਰੱਖਿਆ: ਸਭਿਆਚਾਰ ਮੰਤਰਾਲਾ

ਪੰਜਾਬ ਦੇ ਨਵਨਿਯੁਕਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। ਫੋਟੋ:ਪੀਟੀਆਈ

ਨਵੀਂ ਦਿੱਲੀ, 1 ਸਤੰਬਰ

ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਦੇ ਨਵੀਨੀਕਰਨ ਦੌਰਾਨ ਇਸ ਨੂੰ ਵਧੇਰੇ ‘ਆਕਰਸ਼ਕ’ ਬਣਾਉਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਸੱਭਿਆਚਾਰ ਮੰਤਰਾਲੇ ਨੇ ਅੱਜ ਕਿਹਾ ਕਿ ਯਾਦਗਾਰ ਦੇ ਨਵੀਨੀਕਰਨ ਮੌਕੇ ਪੂਰਾ ਸਤਿਕਾਰ ਕਾਇਮ ਰੱਖਿਆ ਗਿਆ ਹੈ।

ਮੰਤਰਾਲੇ ਨੇ ਕਿਹਾ ਕਿ ਯਾਦਗਾਰ ਦੀ ਅਸਲ ਦਿੱਖ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਭਾਰਤੀ ਪੁਰਾਤੱਤਵ ਵਿਭਾਗ (ਏਐੱਸਆਈ) ਦੀ ਹੈ, ਜੋ ਦੇਸ਼ ਵਿੱਚ ਵਿਸ਼ਵ ਪੱਧਰੀ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਨਾਲ ਜੁੜੀ ਏਜੰਸੀ ਹੈ। ਮੰਤਰਾਲੇ ਨੇ ਕਿਹਾ ਕਿ ਸਾਊਂਡ ਤੇ ਲਾਈਟ ਸ਼ੋਅ ਲਈ ‘ਤਿੱਖੀ ਸੁਰ’ ਵਾਲੇ ਸਾਊਂਡਟਰੈਕ ਦੀ ਚੋਣ ਕੀਤੀ ਗਈ ਹੈ, ਜੋ ਕਤਲੇਆਮ ਵਾਲੇ ਦਿਨ ਦੀ ਘਟਨਾ ਨੂੰ ਬਾਖੂਬੀ ਬਿਆਨ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਸ਼ਨਿੱਚਰਵਾਰ ਨੂੰ ਜਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਨਵੀਨੀਕਰਨ ਮਗਰੋਂ ਇਸ ਦੀਆਂ ਚਾਰ ਨਵੀਆਂ ਗੈਲਰੀਆਂ ਦਾ ਵਰਚੁਅਲ ਉਦਘਾਟਨ ਕੀਤਾ ਸੀ। ਸੁੰਦਰੀਕਰਨ ਦੇ ਕੰਮ ਕਰਕੇ ਇਸ ਯਾਦਗਾਰ ਨੂੰ ਡੇਢ ਸਾਲ ਲਈ ਬੰਦ ਕਰ ਦਿੱਤਾ ਗਿਆ ਸੀ। ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਵਿੱਚ ਮੌਜੂਦ ਸ਼ਹੀਦੀ ਖ਼ੂਹ ਨੂੰ ਪਾਰਦਰਸ਼ੀ ਬੈਰੀਅਰ ਨਾਲ ਢਕਿਆ ਗਿਆ ਹੈ। ਚੇਤੇ ਰਹੇ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਨਵੀਨੀਕਰਨ ਨੂੰ ‘ਸ਼ਹੀਦਾਂ ਦਾ ਨਿਰਾਦਰ’ ਕਰਾਰ ਦਿੱਤਾ ਸੀ।

ਸਭਿਆਚਾਰ ਮੰਤਰਾਲੇ ’ਚ ਸਕੱਤਰ ਰਾਘਵੇਂਦਰ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਕੰਪਲੈਕਸ ਨੂੰ ਵੱਡੀ ਸਾਂਭ ਸੰਭਾਲ ਦੀ ਲੋੜ ਸੀ। ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਭਾਰਤੀ ਪੁਰਾਤਤਵ ਵਿਭਾਗ ਨੇ ਨਵੀਨੀਕਰਨ ਦੌਰਾਨ ਜਲ੍ਹਿਆਂਵਾਲਾ ਬਾਗ਼ ਦੀ ਅਸਲ ਦਿੱਖ ਨੂੰ ਕਾਇਮ ਰੱਖਿਆ। ਇਹ ਉਹੀ ਏਜੰਸੀ ਹੈ ਜੋ ਦੇਸ਼ ਵਿੱਚ ਵਿਸ਼ਵ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਦੇ ਕੰਮ ਨੂੰ ਵੇਖਦੀ ਹੈ। ਅਸੀਂ ਮੁਰੰਮਤ ਖੁਣੋਂ ਅਵੇਸਲੇ ਪਏ ਕਿਸੇ ਵੀ ਢਾਂਚੇ ਨੂੰ ਡਿੱਗਣ ਨਹੀਂ ਦਿੱਤਾ ਤੇ ਅਸਲ ਦਿੱਖ ਨੂੰ ਕਾਇਮ ਰੱਖਦਿਆਂ ਸਾਂਭ ਸੰਭਾਲ ਕੀਤੀ ਹੈ।’’ ਲਾਈਟ ਐਂਡ ਸਾਊਂਡ ਸ਼ੋਅ ਨੂੰ ਲੈ ਕੇ ਹੋ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਸਿੰਘ ਨੇ ਕਿਹਾ ਕਿ ਇਹ ਸ਼ੋਅ ਪਹਿਲਾਂ ਵੀ ਹੁੰਦਾ ਸੀ, ਪਰ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ।

ਉਨ੍ਹਾਂ ਕਿਹਾ, ‘‘ਇਹ ਸਾਊਂਡਟਰੈਕ ਬਹੁਤ ਤਿੱਖਾ ਹੈ। ਇਸ ਨੂੰ ਸੋਝ ਸਮਝ ਕੇ ਤਿਆਰ ਕੀਤਾ ਗਿਆ ਹੈ ਤੇ ਇਹ ਜਾਣਕਾਰੀ ਭਰਪੂਰ ਵੀ ਹੈ। ਇਸ ਥਾਂ ’ਤੇ ਆਉਣ ਵਾਲਾ ਕੋਈ ਵੀ ਸ਼ਖ਼ਸ ਜਾਣਕਾਰੀ ਤੋਂ ਕੋਰਾ ਨਹੀਂ ਰਹੇਗਾ। ਤਕਨਾਲੋਜੀ ਪੱਖੋਂ ਗੈਲਰੀਆਂ ਵਿੱਚ ਵੀ ਵੱਡਾ ਸੁਧਾਰ ਕੀਤਾ ਗਿਆ ਹੈ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All